जो सबकी चिंता दूर करे (Jo Sabki Chinta Door Kare) - Devi Geet - Bhaktilok
जो सबकी चिंता दूर करे (Jo Sabki Chinta Door Kare) - Devi Geet -
Bhajan: Jo Sabki Chinta Door Kare
Singer: Narendra Chanchal
Music Director: Surinder Kohli
Lyricist: Namrata Narendra Chanchal
Album: Aao Maiyaji Tumhein Bhog Lagaoon
Music Label: T-Series
ਜੋ ਸਭ ਦੀ ਚਿੰਤਾ ਦੂਰ ਕਰੇ
ReplyDelete================
ਜੋ ਸਭ ਦੀ, ਚਿੰਤਾ ਦੂਰ ਕਰੇ, ਓਹ ਚਿੰਤਪੁਰਨੀ*,
*ਜੋ ਸਭ ਦੇ, ਸੰਕਟ ਆਪ ਹਰੇ, ਓਹ ਚਿੰਤਪੁਰਨੀ ll
ਜੈ ਜੈ ਮਾਂ,,, , ਜੈ ਜੈ ਮਾਂ,,, ,xll-ll
^
ਜੋ ਸਭ ਨੂੰ, ਗਲ਼ੇ ਲਗਾਉਂਦੀ ਏ,
ਡਿੱਗੀਆਂ ਨੂੰ, ਆਪ ਉਠਾਉਂਦੀ ਏ l
ਜੋ ਸਭ ਦੇ, ਕਸ਼ਟ ਮਿਟਾਉਂਦੀ ਏ,
ਜੋ ਸਭ ਦੀ, ਆਸ ਪੁਚਾਉਂਦੀ ਏ ll
ਜੋ ਸਭਨਾਂ ਦੇ, ਭੰਡਾਰ ਭਰੇ, ਓਹ ਚਿੰਤਪੁਰਨੀ*,
*ਜੋ ਸਭ ਦੇ, ਸੰਕਟ ਆਪ ਹਰੇ, ਓਹ ਚਿੰਤਪੁਰਨੀ,,,
ਜੋ ਸਭ ਦੀ, ਚਿੰਤਾ ਦੂਰ ਕਰੇ,,,,,,,,,,,,,,,,,,,,F
^
ਏਹਦੇ ਦਰ ਤੇ, ਕੋਈ ਥੋੜ ਨਹੀਂ,
ਏਹਤੋਂ ਮੰਗਣ ਦੀ ਵੀ, ਲੋੜ ਨਹੀਂ l
ਏਹਦੇ ਵਰਗਾ, ਕੋਈ ਹੋਰ ਨਹੀਂ,
ਏਥੇ ਚੱਲਦਾ, ਕਿਸੇ ਦਾ ਜ਼ੋਰ ਨਹੀਂ ll
ਜਿੱਥੋਂ ਮਹਾਂਕਾਲ ਵੀ, ਆਪ ਡਰੇ, ਓਹ ਚਿੰਤਪੁਰਨੀ*,
*ਜੋ ਸਭ ਦੇ, ਸੰਕਟ ਆਪ ਹਰੇ, ਓਹ ਚਿੰਤਪੁਰਨੀ,,,
ਜੋ ਸਭ ਦੀ, ਚਿੰਤਾ ਦੂਰ ਕਰੇ,,,,,,,,,,,,,,,,,,,,F
^
ਏਹ ਭਗਤਾਂ ਦੀ, ਰੱਖਵਾਲੀ ਏ,
ਏਹਦੀ ਜੱਗ ਤੋਂ, ਸ਼ਾਨ ਨਿਰਾਲੀ ਏ l
ਏਹ ਮਈਆ, ਭੋਲ਼ੀ ਭਾਲੀ ਏ,
ਏਹ ਤ੍ਰਿਲੋਕੀ ਦੀ, ਬਾਲੀ ਏ ll
ਜੇਹੜੀ ਜੱਗ ਨੂੰ, ਨੂਰੋ ਨੂਰ ਕਰੇ, ਓਹ ਚਿੰਤਪੁਰਨੀ*,
*ਜੋ ਸਭ ਦੇ, ਸੰਕਟ ਆਪ ਹਰੇ, ਓਹ ਚਿੰਤਪੁਰਨੀ,,,
ਜੋ ਸਭ ਦੀ, ਚਿੰਤਾ ਦੂਰ ਕਰੇ,,,,,,,,,,,,,,,,,,,,F
^
ਤੇਰੇ ਦਰ ਤੇ, ਸੰਗਤਾਂ ਆਈਆਂ ਨੇ,
ਸ਼ਰਧਾ ਦੀ, ਭੇਂਟ ਲਿਆਈਆਂ ਨੇ l
ਮਾਂ ਕਿਸੇ ਨੂੰ, ਖਾਲ਼ੀ ਮੋੜੀ ਨਾ,
ਚੰਚਲ ਦੇ, ਦਿਲ ਨੂੰ ਤੋੜੀ ਨਾ ll
ਜੇਹੜੀ ਸੁੱਖਾਂ ਨਾਲ, ਭਰਪੂਰ ਕਰੇ, ਓਹ ਚਿੰਤਪੁਰਨੀ*,
*ਜੋ ਸਭ ਦੇ, ਸੰਕਟ ਆਪ ਹਰੇ, ਓਹ ਚਿੰਤਪੁਰਨੀ,,,
ਜੋ ਸਭ ਦੀ, ਚਿੰਤਾ ਦੂਰ ਕਰੇ,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ