चुटकी भबूती दी लिरिक्स (Chutki Bhabuti Di Hindi Bhajan Lyrics in Punjabi) -
ਬਾਬੇ ਦੇ ਧੂਣੇ ਦੀ ਇੱਕ ਚੁੱਟਕੀ ਭਬੂਤੀ ਦੀ l
ਲੈ ਜਾਓ ਸੰਗਤੋਂ ਇੱਕ ਚੁੱਟਕੀ ਭਬੂਤੀ ਦੀ ll
ਓਹਦਾ ਧੂਣਾ ਸ਼ਾਹ-ਤਲਾਈਆਂ
ਸੰਗਤਾਂ ਮੱਥਾ ਟੇਕਣ ਆਈਆਂ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਜੇਹੜੀ ਪੁੜੀ ਗੁਫ਼ਾ ਤੋਂ ਮਿਲਦੀ
ਪੂਰੀ ਆਸ ਕਰੇਂਦੀ ਦਿਲ ਦੀ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਏਹ ਸਿੱਧ ਨਾਥ ਦਾ ਧੂਣਾ
ਕਰ ਦੇਵੇ ਹੌਸਲਾ ਦੂਣਾ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਜੀਹਨੇ ਧੂਣੇ ਲੱਕੜ ਲਾਈ
ਓਹਦੀ ਜਿੰਦਗੀ ਸਫ਼ਲ ਬਣਾਈ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਜੀਹਨੇ ਰੌਟ ਦਾ ਭੋਗ ਲਵਾਇਆ
ਓਹਨੇ ਰੁੱਸਿਆ ਰੱਬ ਮਨਾਇਆ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਮੇਰੇ ਬਾਬਾ ਬਾਲਕ ਨਾਥ
ਭਗਤ ਨੂੰ ਹੋਣ ਨਾ ਦੇਣ ਉਦਾਸ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਜੀਹਨੇ ਘਰ ਵਿੱਚ ਸਿੱਟਾ ਲਾਇਆ
ਬਾਬੇ ਘਰ ਨੂੰ ਸੁਰਗ ਬਣਾਇਆ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਜੇਹੜਾ ਮੱਥੇ ਨੂੰ ਲਾ ਲੈਂਦਾ
ਓਹ ਤਾਂ ਸੁਖੀ ਹਮੇਸ਼ਾ ਰਹਿੰਦਾ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਏਹ ਤਾਂ ਸਬਰਾਂ ਦੇ ਫ਼ਲ ਦੇਵੇ
ਵੰਡਦੀ ਆ ਮਿੱਠੇ ਮੇਵੇ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਵਿਸ਼ਵਾਸ ਜਿਹਨਾਂ ਨੇ ਕਰਿਆ
ਪੱਲਾ ਨਾਲ ਮੁਰਾਦਾਂ ਭਰਿਆ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਏਹ ਤਾਂ ਡੋਲ੍ਹੇ ਨੂੰ ਦੇਵੇ ਦਿਲਾਸੇ
ਦੁੱਖਾਂ ਨੂੰ ਕਰਦੀ ਪਾਸੇ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਏਹ ਤਾਂ ਸੌਖੀਆਂ ਕਰਦੀ ਰਾਹਵਾਂ
ਏਹਦੀ ਕੀ ਕੀ ਸਿਫ਼ਤ ਸੁਣਾਵਾਂ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਏਹ ਤਾਂ ਭਗਤਾਂ ਨੂੰ ਦੇਵੇ ਸਹਾਰੇ
ਡੋਲ੍ਹਦੀ ਬੇੜੀ ਲਾਵੇ ਕਿਨਾਰੇ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਜੀਹਨੇ ਜੋਗੀ ਦਾ ਲੜ੍ਹ ਫੜ੍ਹਿਆ
ਓਹ ਤਾਂ ਭਵ ਸਾਗਰ ਤੋਂ ਤਰਿਆ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਜੀਹਨੇ ਪਾਣੀ ਵਿੱਚ ਪਾ ਪੀਤੀ
ਓਹਦੇ ਅੰਦਰੋਂ ਗਈ ਪਲੀਤੀ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਜੇਹੜਾ ਨਾਲ ਬਦਨ ਦੇ ਲਾਵੇ
ਓਹ ਤੰਦਰੁਸਤੀ ਦਾ ਫ਼ਲ ਪਾਵੇ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਲੱਗਿਆ ਜੋਗੀ ਲੜ੍ਹ ਗੁਰਮੇਹਰ
ਭਾਵੇਂ ਲੱਗ ਗਈ ਆ ਦੇਰ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
ਏਹ ਤਾਂ ਜਾਨ ਮੋਇਆ ਵਿੱਚ ਪਾਵੇ
ਤਾਹੀਓਂ ਸਿਫਤਾਂ ਨੂੜ ਸੁਣਾਵੇ
ਇੱਕ ਚੁੱਟਕੀ ਭਬੂਤੀ ਦੀ
ਲੈ ਜਾਓ ਸੰਗਤੋਂ ਇੱਕ ਚੁੱਟਕੀ
If you liked this post please do not forget to leave a comment. Thanks